ਬੀ.ਸੀ. ਰਹਿਣ ਅਤੇ ਕੰਮ ਕਰਨ ਲਈ ਇੱਕ ਵਧੀਆ ਥਾਂ ਹੈ, ਅਤੇ ਇੱਕ ਚੰਗੀ ਨੌਕਰੀ ਤੁਹਾਨੂੰ ਅੱਗੇ ਵਧਣ ਅਤੇ ਭਵਿੱਖ ਲਈ ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦੀ ਹੈ।

WorkBC (ਵਰਕ ਬੀ ਸੀ) ਸਿੱਖਿਆ, ਸਿਖਲਾਈ, ਅਤੇ ਸਹਿਯੋਗ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕਰਨ ਲਈ ਹੈ ਜਿਸਦੀ ਤੁਹਾਨੂੰ ਮੌਜੂਦਾ ਨੌਕਰੀ ਦੇ ਮੌਕਿਆਂ, ਅਤੇ ਆਉਣ ਵਾਲੇ ਬਹੁਤ ਸਾਰੇ ਮੌਕਿਆਂ ਦਾ ਲਾਭ ਲੈਣ ਲਈ ਲੋੜ ਹੈ।

ਨਵੇਂ ‘ਫਾਈਂਡ ਯੌਰ ਪਾਥ’ (Find Your Path) ਟੂਲ ਨਾਲ ਬੀ.ਸੀ. ਵਿੱਚ ਕਰੀਅਰ ਅਤੇ ਸੰਬੰਧਿਤ ਸਿੱਖਿਆ ਅਤੇ ਹੁਨਰ ਸਿਖਲਾਈ ਮਾਰਗਾਂ ਦੀ ਪੜਚੋਲ ਕਰੋ। ਵੱਖ-ਵੱਖ ਖੇਤਰਾਂ ਵਿੱਚ ਉੱਚ ਮੰਗ ਵਾਲੇ ਪੇਸ਼ਿਆਂ ਦੀ ਖੋਜ ਕਰੋ, ਅਤੇ ਉਹ ਕਦਮ ਜੋ ਤੁਸੀਂ ਆਪਣੇ ਟੀਚਿਆਂ ਦੀ ਪਛਾਣ ਕਰਨ ਲਈ ਚੁੱਕ ਸਕਦੇ ਹੋ, ਉਹਨਾਂ ਬਾਰੇ ਪਤਾ ਕਰੋ।

ਉੱਚ ਮੰਗ ਵਾਲੇ ਕਰੀਅਰ

ਇੱਕ ਚੰਗੀ ਨੌਕਰੀ ਦੀ ਭਾਲ ਕਰ ਰਹੇ ਹੋ? ਬੀ.ਸੀ. ਵਿੱਚ ਮੌਜੂਦਾ ਉੱਚ-ਮੌਕੇ ਵਾਲੇ ਕਿੱਤਿਆਂ ਦੀ ਸੂਚੀ ਦੇਖੋ – ਉਹ ਚੰਗੀਆਂ ਨੌਕਰੀਆਂ ਜੋ ਮੰਗ ਵਿੱਚ ਹਨ।

ਜੌਬ ਬੋਰਡ ਨੂੰ ਬ੍ਰਾਊਜ਼ ਕਰੋ

ਬੀ.ਸੀ. ਦੀ ਆਰਥਿਕਤਾ ਵਿੱਚ ਅਗਲੇ ਦਸ ਸਾਲਾਂ ਵਿੱਚ ਲਗਭਗ ਇੱਕ ਮਿਲੀਅਨ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। WorkBC ਦੇ ਜੌਬ ਬੋਰਡ ‘ਤੇ ਹੁਣ ਹਜ਼ਾਰਾਂ ਮੌਕਿਆਂ ਨੂੰ ਬ੍ਰਾਊਜ਼ ਕਰੋ।

ਵਿਅਕਤੀਗਤ ਸਹਾਇਤਾ ਪ੍ਰਾਪਤ ਕਰੋ

102 WorkBC ਸੈਂਟਰਾਂ ਦਾ ਮਾਹਰ ਸਟਾਫ ਨੌਕਰੀ ਨਾਲ ਸੰਬੰਧਿਤ ਤੁਹਾਡੀਆਂ ਲੋੜਾਂ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ, ਚਾਹੇ ਤੁਹਾਨੂੰ ਚੰਗੀ ਨੌਕਰੀ ਲੱਭਣ ਵਿੱਚ ਮਦਦ ਦੀ ਲੋੜ ਹੋਵੇ ਜਾਂ ਨੌਕਰੀ ਲਈ ਤਿਆਰ ਹੋਣ ਦੀ।

ਪਹੁੰਚਯੋਗਤਾ

ਕੰਮ ਦੀਆਂ ਥਾਂਵਾਂ ਵਿੱਚ ਅਪਾਹਜਤਾਵਾਂ ਵਾਲੇ ਲੋਕਾਂ ਦੀ ਸਹਾਇਤਾ ਕਰਨ ਲਈ ਬਹੁਤ ਸਾਰੇ ਸਰੋਤ ਅਤੇ ਸੇਵਾਵਾਂ ਉਪਲਬਧ ਹਨ।

ਨੌਜਵਾਨਾਂ ਲਈ ਸਹਾਇਤਾ

WorkBC ਨੌਜਵਾਨ ਬਾਲਗਾਂ ਲਈ ਜੀਵਨ ਹੁਨਰ, ਨੌਕਰੀ ਦੀ ਤਿਆਰੀ ਲਈ ਹੁਨਰ, ਨੌਕਰੀ ‘ਤੇ ਸਿਖਲਾਈ, ਨੌਕਰੀ ਲਈ ਕੋਚਿੰਗ ਅਤੇ ਰੁਜ਼ਗਾਰ ਦੇ ਮੌਜੂਦਾ ਵਸੀਲੇ ਪ੍ਰਦਾਨ ਕਰਦਾ ਹੈ।

ਰੁਜ਼ਗਾਰ ਸੇਵਾਵਾਂ

ਹੁਨਰ ਸਿਖਲਾਈ ਅਤੇ ਰੁਜ਼ਗਾਰ ਲਈ ਸਹਾਇਤਾ ਬਾਰੇ ਹੋਰ ਜਾਣਨ ਲਈ WorkBC ਸੈਂਟਰ ਨਾਲ ਜੁੜੋ।

ਬੀ.ਸੀ. ਵਿੱਚ ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਦਾਖਲ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਵਿਦਿਆਰਥੀ ਪੇਸ਼ਗੀ, ਗੈਰ-ਭੁਗਤਾਨਯੋਗ ਵਿੱਤੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ।

ਫੰਡਿੰਗ ਦੇ ਮੌਕਿਆਂ ਦੀ ਪੜਚੋਲ ਕਰੋ

ਆਪਣੀ ਸਿੱਖਿਆ ਨੂੰ ਫਾਇਨੈਂਸ ਕਰਨ ਵਿੱਚ ਮਦਦ ਕਰਨ ਲਈ ਫੰਡ ਲੱਭੋ, ਜਿਸ ਵਿੱਚ ਕਰਜ਼ੇ, ਗ੍ਰਾਂਟਾਂ, ਬਰਸਰੀ, ਸਕੌਲਰਸ਼ਿਪ ਅਤੇ ਵਿਸ਼ੇਸ਼ ਪ੍ਰੋਗਰਾਮ ਸ਼ਾਮਲ ਹਨ।

ਹੁਨਰਮੰਦ ਕਿੱਤਿਆਂ ਵਿੱਚ ਸ਼ਾਮਲ ਹੋਵੋ

ਬੀ.ਸੀ. ਦੇ 100+ ਹੁਨਰਮੰਦ ਕਿੱਤਿਆਂ ਵਿੱਚੋਂ ਕਿਸੇ ਇੱਕ ਵਿੱਚ ਇੱਕ ਵਧੀਆ ਕਰੀਅਰ ਦੀ ਚੋਣ ਕਰੋ। ਅਪ੍ਰੈਂਟਿਸਸ਼ਿਪ ਨਾਲ ਆਪਣੇ ਸਰਟੀਫਿਕੇਸ਼ਨ ਵੱਲ ਕੰਮ ਕਰਦੇ ਸਮੇਂ ਭੁਗਤਾਨ ਪ੍ਰਾਪਤ ਕਰੋ।

ਸਟ੍ਰੌਂਗਰ ਬੀ ਸੀ (StrongerBC) ਫਿਊਚਰ ਸਕਿੱਲਜ਼ ਗ੍ਰਾਂਟ

ਸਟ੍ਰੌਂਗਰ ਬੀ ਸੀ ਫਿਊਚਰ ਸਕਿੱਲਜ਼ ਗ੍ਰਾਂਟ ਤੋਂ ਫੰਡਿੰਗ ਵਿੱਚ $3500 ਤੱਕ ਦੇ ਯੋਗ ਬਹੁਤ ਸਾਰੇ ਥੋੜ੍ਹੇ ਸਮੇਂ ਦੇ ਹੁਨਰ ਸਿਖਲਾਈ ਪ੍ਰੋਗਰਾਮ ਲੱਭੋ।

ਅਰਲੀ ਚਾਈਲਡਹੁੱਡ ਐਜੂਕੇਟਰ (ECE) ਸੁਪੋਰਟ ਫੰਡ

ਜਦੋਂ ਤੁਸੀਂ ਆਪਣਾ ਪੋਸਟ-ਸੈਕੰਡਰੀ ਅਰਲੀ ਚਾਈਲਡਹੁੱਡ ਐਜੂਕੇਟਰ (ECE) ਸਰਟੀਫਿਕੇਟ ਪੂਰਾ ਕਰਦੇ ਹੋ ਤਾਂ ਬਰਸਰੀ ਫੰਡਿੰਗ ਲਈ ਅਰਜ਼ੀ ਦਿਓ।

ਆਪਣੀ ਸਿੱਖਿਆ ਨੂੰ ਅੱਪਗ੍ਰੇਡ ਕਰੋ

ਬ੍ਰਿਟਿਸ਼ ਕੋਲੰਬੀਆ ਦੀਆਂ 18 ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਸਥਾਨਕ ਵਿਦਿਆਰਥੀਆਂ ਲਈ ਅਡੱਲਟ ਬੇਸਿਕ ਐਜੁਕੇਸ਼ਨ (ABE) ਅਤੇ ਅੰਗਰੇਜ਼ੀ ਭਾਸ਼ਾ ਸਿੱਖਣ ਦੇ ਪ੍ਰੋਗਰਾਮ ਟਿਊਸ਼ਨ-ਮੁਕਤ ਹਨ। ਸਕੂਲ ਡਿਸਟ੍ਰਿਕਟ ਟਿਊਸ਼ਨ-ਮੁਕਤ ABE ਪ੍ਰੋਗਰਾਮ ਵੀ ਪ੍ਰਦਾਨ ਕਰਦੇ ਹਨ।

ਹੁਨਰ ਸਿਖਲਾਈ (Skills Training)

ਹੁਨਰ ਸਿਖਲਾਈ ਅਤੇ ਰੁਜ਼ਗਾਰ ਲਈ ਵਸੀਲਿਆਂ ਬਾਰੇ ਹੋਰ ਜਾਣਨ ਲਈ WorkBC ਸੈਂਟਰ ਨਾਲ ਜੁੜੋ।

ਹੈਲਥ ਕਰੀਅਰ ਐਕਸੈਸ ਪ੍ਰੋਗਰਾਮ

ਸਿਹਤ ਸੰਭਾਲ ਵਿੱਚ ਆਪਣਾ ਕਰੀਅਰ ਤਨਖਾਹ ਵਾਲੀ, ਨੌਕਰੀ ‘ਤੇ ਸਿਖਲਾਈ ਨਾਲ ਸ਼ੁਰੂ ਕਰੋ ਜਿਸ ਨਾਲ ਇੱਕ ਸਾਲ ਦੇ ਅੰਦਰ ਸਿਹਤ ਸੰਭਾਲ ਸਹਾਇਕ ਵਜੋਂ ਪੂਰੀ ਯੋਗਤਾ ਪ੍ਰਾਪਤ ਕਰੋ।

ਸਾਬਕਾ ਸੰਭਾਲ ਵਿੱਚ ਨੌਜਵਾਨਾਂ ਲਈ ਸਿੱਖਿਆ ਸਹਾਇਤਾ

ਜੇ ਤੁਸੀਂ ਸਾਬਕਾ ਸੰਭਾਲ ਵਿੱਚ ਇੱਕ ਬੱਚੇ ਜਾਂ ਨੌਜਵਾਨ ਹੋ, ਤਾਂ ਤੁਸੀਂ ‘ਪ੍ਰੋਵਿੰਸ਼ੀਅਲ ਟਿਊਸ਼ਨ ਵੇਵਰ ਪ੍ਰੋਗਰਾਮ’ (Provincial Tuition Waiver Program) ਲਈ ਯੋਗਤਾ ਪ੍ਰਾਪਤ ਕਰ ਸਕਦੇ ਹੋ। ਫੁੱਲ ਜਾਂ ਪਾਰਟ-ਟਾਈਮ ਪੜ੍ਹੋ ਅਤੇ ਕਿਸੇ ਵੀ ਬੀ.ਸੀ. ਪਬਲਿਕ ਪੋਸਟ-ਸੈਕੰਡਰੀ ਸੰਸਥਾ, ਨੇਟਿਵ ਐਜੂਕੇਸ਼ਨ ਕਾਲਜ, ਜਾਂ ਮਨਜ਼ੂਰਸ਼ੁਦਾ ਯੂਨੀਅਨ-ਅਧਾਰਤ ਟਰੇਡ ਸਿਖਲਾਈ ਪ੍ਰਦਾਤਾਵਾਂ ਵਿੱਚੋਂ ਕਿਸੇ ਇੱਕ ਤੋਂ ਅੰਡਰਗ੍ਰੈਜੂਏਟ ਕੋਰਸਾਂ ਅਤੇ ਪ੍ਰੋਗਰਾਮਾਂ ਵਿੱਚੋਂ ਕਿਸੇ ਇੱਕ ਨੂੰ ਬਿਨਾਂ ਕਿਸੇ ਲਾਗਤ ਦੇ ਚੁਣੋ।

ਜੇ ਤੁਹਾਡੀ ਸਿੱਖਿਆ, ਸਿਖਲਾਈ ਅਤੇ ਕੰਮ ਦਾ ਤਜਰਬਾ ਕੈਨੇਡਾ ਤੋਂ ਬਾਹਰ ਦਾ ਹੈ, ਤਾਂ WorkBC ਤੁਹਾਡੇ ਹੁਨਰਾਂ ਨੂੰ ਬੀ.ਸੀ. ਵਿੱਚ ਕੰਮ ਆਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਪੋਸਟ-ਸੈਕੰਡਰੀ ਦੀ ਸਿੱਖਿਆ ਮਹਿੰਗੀ ਹੋ ਸਕਦੀ ਹੈ। ਆਪਣੀ ਸਿੱਖਿਆ ਵਿੱਚ ਵਿੱਤੀ ਮਦਦ ਲੈਣ ਲਈ ਉਪਲਬਧ ਫੰਡ, ਕਰਜ਼ੇ, ਗ੍ਰਾਂਟਾਂ, ਬਰਸਰੀ, ਸਕੌਲਰਸ਼ਿਪ ਅਤੇ ਵਿਸ਼ੇਸ਼ ਪ੍ਰੋਗਰਾਮ ਲੱਭੋ।

WorkBC ਸੈਂਟਰ ਨੌਕਰੀ ਲੱਭਣ ਅਤੇ ਇਸ ਨੂੰ ਬਰਕਰਾਰ ਰੱਖਣ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ। ਸੇਵਾਵਾਂ ਬੀ.ਸੀ. ਵਿੱਚ ਸਾਰੇ ਨੌਕਰੀ ਲੱਭਣ ਵਾਲਿਆਂ ਲਈ ਉਪਲਬਧ ਹਨ।

ਬੀ.ਸੀ. ਵਿੱਚ ਜ਼ਿਆਦਾਤਰ ਨੌਕਰੀਆਂ ਲਈ ਕਿਸੇ ਨਾ ਕਿਸੇ ਕਿਸਮ ਦੀ ਸਿੱਖਿਆ ਜਾਂ ਸਿਖਲਾਈ ਦੀ ਲੋੜ ਹੁੰਦੀ ਹੈ। ਤੁਸੀਂ ਕਈ ਵਿਕਲਪਾਂ ਰਾਹੀਂ ਯੋਗਤਾ ਪ੍ਰਾਪਤ ਕਰ ਸਕਦੇ ਹੋ, ਜਿਸ ਵਿੱਚ ਅਪ੍ਰੈਂਟਿਸਸ਼ਿਪ ਅਤੇ ਪੋਸਟ-ਸੈਕੰਡਰੀ ਪ੍ਰੋਗਰਾਮਾਂ ਦੇ ਨਾਲ-ਨਾਲ WorkBC ਸੈਂਟਰਾਂ ਰਾਹੀਂ ਨੌਕਰੀ ਦੀ ਸਿਖਲਾਈ ਵੀ ਸ਼ਾਮਲ ਹੈ।

‘ਅਸਿਸਟਿਵ ਟੈਕਨੌਲੋਜੀ ਸਰਵਿਸਿਜ਼’ ਉਹਨਾਂ ਵਿਅਕਤੀਆਂ ਲਈ ਉਪਲਬਧ ਹਨ ਜਿੰਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਅਪਾਹਜਤਾ ਹੈ ਜਾਂ ਕਿਸੇ ਅਪਾਹਜਤਾ ਕਾਰਣ ਕਿਸੇ ਕੰਮ ਨੂੰ ਕਰਨ ਵਿੱਚ ਸਮਰੱਥਾ ਦੀ ਘਾਟ (functional limitation) ਹੈ।

ਸਿੱਖੋ ਕਿ ਆਪਣੇ ਕਾਰੋਬਾਰ ਨੂੰ ਕਿਵੇਂ ਵਧਾਉਣਾ ਹੈ ਅਤੇ ਕਰਮਚਾਰੀਆਂ ਨੂੰ ਕੰਮ ‘ਤੇ ਰੱਖਣ, ਸਿਖਲਾਈ ਦੇਣ, ਸਹਾਇਤਾ ਕਰਨ ਅਤੇ ਰੱਖਣ ਵਿੱਚ WorkBC ‘ਤੇ ਤੁਹਾਡੀ ਮਦਦ ਕਰਨ ਲਈ ਸਰੋਤਾਂ ਦੀ ਖੋਜ ਕਿਵੇਂ ਕਰਨੀ ਹੈ।

ਹਾਂ, ਅਤੇ ਇੰਡੀਜਨਸ ਲੋਕ, Indigenous Skills and Employment Training (ISET) ਪ੍ਰੋਗਰਾਮ ਰਾਹੀਂ ਵਧੇਰੇ ਕਰੀਅਰ ਵਿਕਾਸ ਸਹਾਇਤਾ ਤੱਕ ਪਹੁੰਚ ਕਰ ਸਕਦੇ ਹਨ।

WorkBC ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਉਪਲਬਧ ਹੈ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਅਤੇ ਉਨ੍ਹਾਂ ਵਲੋਂ ਬਹੁਤ ਸਾਰੇ ਫਲੈਕਸੀਬਲ ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਆਪਣੇ ਸਥਾਨਕ WorkBC ਸੈਂਟਰ ਵਿਖੇ ਤੁਸੀਂ ਰੁਜ਼ਗਾਰ ਲਈ ਤਿਆਰ ਹੋਣ ਲਈ ਇੱਕ ਨਿੱਜੀ ਕਾਰਜ ਯੋਜਨਾ ਵਿਕਸਤ ਕਰਨ ਵਾਸਤੇ ਇੱਕ ਜੌਬ ਕਾਊਂਸਲਰ (ਨੌਕਰੀ ਲਈ ਸਲਾਹਕਾਰ) ਨਾਲ ਵਿਅਕਤੀਗਤ ਤੌਰ ‘ਤੇ ਕੰਮ ਕਰ ਸਕਦੇ ਹੋ।

ਫ਼ੋਨ, ਈਮੇਲ ਜਾਂ ਚੈਟ ਰਾਹੀਂ ਸਾਡੇ ਨਾਲ ਸੰਪਰਕ ਕਰੋ।

ਬੀ.ਸੀ. ਦੇ ਕਾਰੋਬਾਰ ਹੁਣ ‘ਨੈਸ਼ਨਲ ਜੌਬ ਬੈਂਕ’ ਵਿੱਚ ਨੌਕਰੀਆਂ ਪੋਸਟ ਕਰ ਸਕਦੇ ਹਨ। ਨੌਕਰੀ ਦੀਆਂ ਪੋਸਟਿੰਗਾਂ ਬ੍ਰਿਟਿਸ਼ ਕੋਲੰਬੀਆ ਵਿੱਚ ਕਾਮਿਆਂ ਤੱਕ ਪਹੁੰਚ ਕਰਨ ਲਈ WorkBC.ca ‘ਤੇ ਆਪਣੇ ਆਪ ਸਾਂਝੀਆਂ ਕੀਤੀਆਂ ਜਾਣਗੀਆਂ।

ਅਪਰੈਨਟਿਸ ਨੂੰ ਸਪੌਨਸਰ ਕਰੋ

ਜਦੋਂ ਤੁਸੀਂ ਆਪਣੇ ਕਾਰੋਬਾਰ ਲਈ ਕਾਮਿਆਂ ਨੂੰ ਕੰਮ ‘ਤੇ ਰੱਖ ਰਹੇ ਹੋ, ਤਾਂ ਹੁਨਰਮੰਦ ਕਿੱਤਿਆਂ ਵਿੱਚ ਕਿਸੇ ਅਪਰੈਨਟਿਸ ਨੂੰ ਕੰਮ ‘ਤੇ ਰੱਖਣ ਦੇ ਫਾਇਦਿਆਂ ‘ਤੇ ਵਿਚਾਰ ਕਰੋ। SkilledTradesBC ਨਾਲ WorkBC ਦੀ ਭਾਈਵਾਲੀ ਬਾਰੇ ਹੋਰ ਜਾਣੋ।

ਕੋ-ਔਪ ਦੇ ਵਿਦਿਆਰਥੀ ਨੂੰ ਕੰਮ ‘ਤੇ ਰੱਖੋ

ਕੋ-ਔਪ ਸਿੱਖਿਆ ਨਾਲ ਸਭ ਦਾ ਫਾਇਦਾ ਹੈ- ਵਿਦਿਆਰਥੀ ਸੰਬੰਧਿਤ ਕੰਮ ਦਾ ਤਜਰਬਾ ਪ੍ਰਾਪਤ ਕਰਦੇ ਹਨ, ਜਦੋਂ ਕਿ ਰੁਜ਼ਗਾਰ ਦੇਣ ਵਾਲੇ ਵਿਦਿਆਰਥੀਆਂ ਦੀ ਊਰਜਾ, ਨਵੇਂ ਵਿਚਾਰਾਂ, ਗਿਆਨ ਅਤੇ ਹੁਨਰਾਂ ਤੋਂ ਲਾਭ ਉਠਾਉਂਦੇ ਹਨ।

ਸੈਕਟਰ ਲੇਬਰ ਮਾਰਕਿਟ ਪਾਰਟਨਰਸ਼ਿਪਸ

ਉਦਯੋਗ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਲੇਬਰ ਮਾਰਕਿਟ ਦੀਆਂ ਤਬਦੀਲੀਆਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਨਜਿੱਠਣ ਵਿੱਚ ਮਦਦ ਕਰਨਾ।

ਅਪਾਹਜਤਾਵਾਂ ਵਾਲੇ ਲੋਕਾਂ ਨੂੰ ਨੌਕਰੀ ‘ਤੇ ਰੱਖਣਾ

ਆਪਣੀ ਟੀਮ ਵਿੱਚ ਅਪਾਹਜਤਾਵਾਂ ਵਾਲੇ ਲੋਕਾਂ ਨੂੰ ਸ਼ਾਮਲ ਕਰੋ। WorkBC ਦੇ ਮਾਹਰ ਸਟਾਫ ਨਾਲ ਕੰਮ ਕਰੋ ਅਤੇ ਪਤਾ ਕਰੋ ਕਿ ਤੁਹਾਡੇ ਕਾਰੋਬਾਰ ਯੋਗ ਕਾਮਿਆਂ ਨੂੰ ਕਿਵੇਂ ਕੰਮ ‘ਤੇ ਰੱਖ ਸਕਦੇ ਹਨ।

ਬੀ.ਸੀ. ਇੰਪਲੌਇਰ ਟ੍ਰੇਨਿੰਗ ਗ੍ਰਾਂਟ ਨਾਲ ਆਪਣੇ ਕਰਮਚਾਰੀਆਂ ਅਤੇ ਸੰਭਾਵਿਤ ਕੰਮ ‘ਤੇ ਰੱਖਣ ਵਾਲਿਆਂ ਨੂੰ ਸਿਖਲਾਈ ਦੇਣ ਲਈ ਫੰਡ ਪ੍ਰਾਪਤ ਕਰੋ। ਇਹ ਗ੍ਰਾਂਟ ਹੁਨਰ ਸਿਖਲਾਈ ਦਾ ਸਮਰਥਨ ਕਰਨ ਲਈ ਛੋਟੇ, ਦਰਮਿਆਨੇ ਅਤੇ ਵੱਡੇ ਉੱਦਮਾਂ ਨੂੰ ਪ੍ਰਤੀ ਰੁਜ਼ਗਾਰ ਦੇਣ ਵਾਲਿਆਂ ਲਈ ਸਲਾਨਾ ਫੰਡਿੰਗ ਵਿੱਚ $300,000 ਤੱਕ ਪ੍ਰਦਾਨ ਕਰਦੀ ਹੈ।

ਨੌਕਰੀ ‘ਤੇ ਸਿਖਲਾਈ ਦੀ ਪੇਸ਼ਕਸ਼ ਕਰਨ ਲਈ ਸਬਸਿਡੀ ਪ੍ਰਾਪਤ ਕਰੋ

ਨੌਕਰੀ ‘ਤੇ ਸਿਖਲਾਈ ਅਤੇ ਕੰਮ ਦੇ ਤਜਰਬੇ ਦੇ ਬਦਲੇ ਕਰਮਚਾਰੀ ਤਨਖਾਹ ਦੇ ਇੱਕ ਹਿੱਸੇ ਨੂੰ ਕਵਰ ਕਰਨ ਲਈ WorkBC ਤਨਖਾਹ ਸਬਸਿਡੀ ਪ੍ਰੋਗਰਾਮ ਲਈ ਅਰਜ਼ੀ ਦਿਓ।

ਡਿਜੀਟਲ ਮਾਰਕਿਟਪਲੇਸ ਲਈ ਆਪਣੀ ਟੀਮ ਤਿਆਰ ਕਰੋ

ਆਪਣੇ ਕਾਰੋਬਾਰ ਨੂੰ ਔਨਲਾਈਨ ਕਰਨ ਲਈ ਮੁਫਤ ਸਿਖਲਾਈ ਪ੍ਰਾਪਤ ਕਰੋ। ਔਨਲਾਈਨ ਸ਼ੌਪ ਬਣਾਉਣ, ਈ-ਕੌਮਰਸ ਦੇ ਕੰਮ ਕਾਜ ਨੂੰ ਹੁਲਾਰਾ ਦੇਣ ਅਤੇ ਡਿਜੀਟਲ ਮਾਰਕਿਟਿੰਗ ਕਰਨ ਦਾ ਤਰੀਕਾ ਸਿੱਖੋ।

ਇਹ ਪ੍ਰੋਗਰਾਮ ਕੈਨੇਡਾ ਸਰਕਾਰ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੁਆਰਾ ਫੰਡ ਕੀਤਾ ਜਾਂਦਾ ਹੈ।

ਇਹ ਪ੍ਰੋਗਰਾਮ ਕੈਨੇਡਾ ਸਰਕਾਰ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੁਆਰਾ ਫੰਡ ਕੀਤਾ ਜਾਂਦਾ ਹੈ।